ਖਡੂਰ ਸਾਹਿਬ ਕਾਲਜ ਵਿਚ ਐਨ.ਸੀ.ਸੀ ਭਰਤੀ ਰੈਲੀ


ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਨੈਕ ਵਲੋਂ ‘ਏ’ ਗ੍ਰੇਡ ਪ੍ਰਾਪਤ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਫੌਜ ਦੁਆਰਾ ਐਨ.ਸੀ.ਸੀ ਭਰਤੀ ਰੈਲੀ ਕੀਤੀ ਗਈ। ਜਿਸ ਵਿਚ ਗਿਆਰਾਂ ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਕਮਾਂਡਿੰਗ ਅਫ਼ਸਰ ਕਰਨਲ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ ਅਧੀਨ ਸੂਬੇਦਾਰ ਮੇਜਰ ਨਿਰਮਲ ਸਿੰਘ, ਹੌਲਦਾਰ ਗੁਰਦੇਵ ਸਿੰਘ ਅਤੇ ਸਵਰਨ ਸਿੰਘ ਦੀ ਟੀਮ ਕਾਲਜ ਪੁੱਜੀ।
ਇਸ ਟੀਮ ਦੇ ਇੰਚਾਰਜ ਸੂਬੇਦਾਰ ਮੇਜਰ ਨਿਰਮਲ ਸਿੰਘ ਨੇ ਕਾਲਜ ਐਨ.ਸੀ.ਸੀ ਯੂਨਿਟ ਵਿਚ ਨਵੇਂ ਕੈਡਿਟ ਭਰਤੀ ਕਰਨ ਲਈ ਰੈਲੀ ਨੂੰ ਸੰਬੋਧਨ ਕੀਤਾ ਅਤੇ ਵਿਦਿਆਰਥੀਆਂ ਦਾ ਫਿਜੀਕਲ ਟੈਸਟ ਲੈਣ ਤੋਂ ਬਾਅਦ ਲੜਕੇ ਅਤੇ ਲੜਕੀਆਂ ਦੀ ਚੋਣ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਬੰਗੜ ਨੇ ਨਵੇਂ ਚੁਣੇ ਗਏ ਕੈਡਿਟਸ ਨੂੰ ਇਸ ਮੌਕੇ ਦਾ ਪੂਰਾ-ਪੂਰਾ ਫਾਇਦਾ ਲੈਣ, ਦੇਸ਼ ਭਗਤੀ ਅਤੇ ਅਨੁਸ਼ਾਸਨ ਵਰਗੇ ਜ਼ਜ਼ਬੇ ਆਪਣੇ ਅੰਦਰ ਵਿਕਸਿਤ ਕਰਨ ਲਈ ਪੇ੍ਰਰਿਆ। ਐਨ.ਸੀ.ਸੀ ਯੂਨਿਟ ਦੇ ਇੰਨਚਾਰਜ ਕੈਪਟਨ ਕੁਲਦੀਪ ਸਿੰਘ ਨੇ ਐਨ.ਸੀ.ਸੀ ਯੂਨਿਟ ਦੀਆਂ ਪ੍ਰਾਪਤੀਆਂ ਅਤੇ ਪੰਜਾਬ ਪੁਲਿਸ ਅਤੇ ਭਾਰਤੀ ਸੈਨਾ ਵਿਚ ਭਰਤੀ ਹੋਏ ਐਨ.ਸੀ.ਸੀ ਕੈਡਿਟਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਮੈਥਮੈਟਿਕਸ ਵਿਭਾਗ ਦੇ ਜਤਿੰਦਰ ਸਿੰਘ ਸਿੱਧੂ ਅਤੇ ਹੋਰ ਕਾਲਜ ਸਟਾਫ ਹਾਜਰ ਸੀ।



Comments