ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੇ ਨੈਕ ਵੱਲੋਂ 'ਏ' ਗ੍ਰੇਡ ਪ੍ਰਾਪਤ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ-ਮੇਲਾ 2017 ਦੀ ਬੀ ਡਵੀਜ਼ਨ ਦੀ ਓਵਰਆਲ ਚੈਂਪੀਅਨ ਟ੍ਰਾਫੀ ਜਿੱਤ ਕੇ ਇਤਿਹਾਸ ਦੁਹਰਾ ਦਿੱਤਾ ਹੈ । ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਬੰਗੜ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਜਾਣਕਾਰੀ ਦਿੱਤੀ ਕਿ ਕਾਲਜ ਦੇ ਯੁਵਕ ਭਲਾਈ ਵਿਭਾਗ ਦੇ 94 ਵਿਦਿਆਰਥੀਆਂ ਨੇ ਲੋਕ-ਨਾਚ, ਸੰਗੀਤ, ਮੰਚ-ਕਲਾ, ਲਲਿਤ ਕਲਾਵਾਂ ਅਤੇ ਸਾਹਿਤਕ ਵਰਗਾਂ ਦੀਆਂ 29 ਵੰਨਗੀਆਂ ਵਿੱਚ ਭਾਗ ਲਿਆ ਜਿਨ੍ਹਾਂ ਵਿੱਚੋਂ ਭੰਗੜਾ ਅਤੇ ਤਬਲਾ ਵਾਦਨ ਵਿੱਚ ਪਹਿਲਾ ਸਥਾਨ, ਵਾਰ ਗਾਇਨ, ਮਾਇਮ , ਕਲਾਸੀਕਲ ਵੋਕਲ, ਨਾਨ-ਪ੍ਰਕਸ਼ਨ, ਇਕਾਂਗੀ ਨਾਟਕ, ਹੋਰ ਲੋਕ-ਨਾਚ (ਹਰਿਆਣਵੀ) ਅਤੇ ਭਾਸ਼ਣ ਮੁਕਾਬਲੇ ਵਿੱਚ ਦੂਜਾ ਸਥਾਨ, ਕਵੀਸ਼ਰੀ, ਗਰੁੱਪ ਸ਼ਬਦ, ਕਲਾਸੀਕਲ, ਮਿਮਿਕਰੀ, ਰੰਗੋਲੀ, ਵੈਸਟਰਨ-ਸੋਲੋ, ਵੈਸਟਰਨ ਸਮੂਹ ਗਾਨ ਅਤੇ ਗਿੱਧਾ ਤੀਸਰੇ ਸਥਾਨ 'ਤੇ ਰਿਹਾ । ਇਸ ਮੌਕੇ ਬਾਬਾ ਸੇਵਾ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਜੀਵਨ ਵਿੱਚ ਕਾਮਯਾਬੀਆਂ ਪ੍ਰਾਪਤ ਕਰਨ ਦੀ ਅਸੀਸ ਦਿੱਤੀ । ਪ੍ਰਿੰਸੀਪਲ ਨੇ ਕਿਹਾ ਕਿ ਕਾਲਜ ਦਾ ਸੱਭਿਆਚਾਰਕ ਖੇਤਰ ਵਿੱਚ ਪ੍ਰਾਪਤੀਆਂ ਦਾ ਸ਼ਾਨਾਮੱਤਾ ਇਤਿਹਾਸ ਹੈ । ਪਿਛਲੇ ਸਾਲ ਦੀ ਓਵਰਆਲ ਚੈਂਪੀਅਨ ਟ੍ਰਾਫੀ ਵੀ ਖਡੂਰ ਸਾਹਿਬ ਕਾਲਜ ਨੇ ਹੀ ਜਿੱਤੀ ਸੀ । ਇਸ ਵਾਰ ਵੀ ਜਿੱਤ ਦੀ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਵਿਦਿਆਰਥੀਆਂ ਨੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ । ਉਨ੍ਹਾਂ ਨੇ ਯੁਵਕ ਭਲਾਈ ਵਿਭਾਗ ਦੇ ਮੁਖੀ ਡਾ. ਕੰਵਲਜੀਤ ਸਿੰਘ, ਡਾ. ਸਰਘੀ, ਸਮੂਹ ਟੀਮ ਇੰਚਾਰਜ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਵਧਾਈ ਦਿੱਤੀ ਜਿਨ੍ਹਾਂ ਦੀ ਸੁਚੱਜੀ ਅਗਵਾਈ ਅਤੇ ਮਿਹਨਤ ਸਦਕਾ ਕਾਲਜ ਇਹ ਮਾਣਮੱਤੀ ਪ੍ਰਾਪਤੀ ਕਰਨ ਦੇ ਸਮਰੱਥ ਹੋਇਆ ਹੈ । ਇਸ ਮੌਕੇ ਬਾਬਾ ਸੇਵਾ ਸਿੰਘ ਜੀ ਤੋਂ ਇਲਾਵਾ ਸ. ਅਵਤਾਰ ਸਿੰਘ ਬਾਜਵਾ, ਪ੍ਰੋ. ਦਿਲਬਾਗ ਸਿੰਘ, ਡਾ. ਕੰਵਲਜੀਤ ਸਿੰਘ, ਡਾ. ਸਰਘੀ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਜਸਦੀਪ ਸਿੰਘ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਅਮਨਪ੍ਰੀਤ ਕੌਰ ਤੋਂ ਇਲਾਵਾ ਭਾਗ ਲੈਣ ਵਾਲੇ ਸਮੂਹ ਵਿਦਿਆਰਥੀ ਅਤੇ ਟੀਮ ਇੰਚਾਰਜ ਸਾਹਿਬਾਨ ਹਾਜ਼ਰ ਸਨ।
Comments
Post a Comment