ਖਡੂਰ ਸਾਹਿਬ ਕਾਲਜ ਵਿੱਚ ਕਾਲੇ ਪੀਲੀਏ ਬਾਰੇ ਲੈਕਚਰ


ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਸਿਹਤ ਸਮੱਸਿਆਵਾਂ ਸਬੰਧੀ ਜਾਗਰੂੁਕ ਕਰਨ ਦੇ ਆਸ਼ੇ ਹਿੱਤ ਡਾ. ਗੁਰਬਿਲਾਸ ਸਿੰਘ ਵੱਲੋਂ ਹੈਪੇਟਾਈਟਸ ‘ਸੀ’ ਵਿਸ਼ੇ ‘ਤੇ ਇੱਕ ਦਸਤਾਵੇਜ਼ੀ ਫਿਲਮ ਦਿਖਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੂੰ ਇਸ ਬਿਮਾਰੀ ਦੇ ਕਾਰਨਾਂ ਅਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ। ਆਪਣੇ ਭਾਸ਼ਣ ਵਿੱਚ ਬੋਲਦਿਆਂ ਡਾ. ਗੁਰਬਿਲਾਸ ਸਿੰਘ ਨੇ ਕਿਹਾ ਕਿ ਹੈਪੇਟਾਈਟਸ ‘ਸੀ’ ਜਿਸ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਇਹ ਪੰਜਾਬ ਲਈ ਇੱਕ ਨਵੀਂ ਆਫਤ ਦਾ ਰੂਪ ਅਖਤਿਆਰ ਕਰ ਚੁੱਕਾ ਹੈ। ਉਹਨਾਂ ਕਿਹਾ ਕਿ ਹੈਪੇਟਾਈਟਸ  ‘ਸੀ’ ਇੱਕ ਪ੍ਰਕਾਰ ਦਾ ਸਕਰਮਕ ਰੋਗ ਹੈ, ਜੋ ਮੁੱਖ ਤੌਰ ‘ਤੇ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ। ਇਹ ਰੋਗ ਵਿਸ਼ਾਣੂ ਐੱਚ.ਸੀ.ਵੀ. ਦੇ ਕਾਰਨ ਹੁੰਦਾ ਹੈ। ਇਹ ਇੱਕ ਅਜਿਹੀ ਬਿਮਾਰੀ ਹੈ ਜਿਸਦਾ ਕੋਈ ਲੱਛਣ ਨਹੀਂ ਹੁੰਦਾ। ਇਸ ਨਾਲ ਪ੍ਰਭਾਵਿਤ ਲੋਕਾਂ ਨੂੰ ਜਿਗਰ ਦੀ ਨਾਕਾਮੀ, ਜਿਗਰ ਦੇ ਕੈਂਸਰ ਜਾਂ ਭੋਜਨ ਨਲੀ ਅਤੇ ਢਿੱਡ ਦੀਆਂ ਨਸਾਂ ਵਿੱਚ ਸੋਜ ਹੋ ਸਕਦੀ ਹੈ। ਜਿਸਦੇ ਪ੍ਰਣਾਮ ਸਵਰੂਪ ਰਕਤਸ੍ਰਾਵ ਹੁੰਦਾ ਹੈ ਅਤੇ ਇਸਦੇ ਬਾਅਦ ਮੌਤ ਵੀ ਹੋ ਸਕਦੀ ਹੈ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਬੰਗੜ ਨੇ ਜਿੱਥੇ ਡਾ. ਗੁਰਬਿਲਾਸ ਸਿੰਘ ਦਾ ਅਜਿਹੇ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ ਉੱਥੇ ਵਿਦਿਆਰਥੀਆਂ ਨੂੰ ਅਜਿਹੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਰਹਿਣ ਲਈ ਵੀ ਪ੍ਰੇਰਿਤ ਕੀਤਾ। 



Comments