ਖਡੂਰ ਸਾਹਿਬ ਕਾਲਜ ਦਾ ਪ੍ਰਾਸਪੈਕਟਸ ਬਾਬਾ ਬਲਵਿੰਦਰ ਸਿੰਘ ਜੀ ਨੇ ਜਾਰੀ ਕੀਤਾ

ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਨੈਕ ਵੱਲੋਂ “ਏ” ਗ੍ਰੇਡ ਪ੍ਰਾਪਤ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਅਤੇ ਕਾਲਜ ਪ੍ਰਿੰਸੀਪਲ ਡਾ.ਸੁਰਿੰਦਰ ਬੰਗੜ ਵੱਲੋਂ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਕਾਲਜ ਦਾ ਪ੍ਰਾਸਪੈਕਟਸ ਰੀਲੀਜ਼ ਕੀਤਾ ਗਿਆ। ਬਾਬਾ ਸੇਵਾ ਸਿੰਘ ਜੀ ਨੇ ਵੀ ਵੱਖਰੇ ਸੰਦੇਸ਼ ਰਾਹੀਂ ਕਾਲਜ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਬਾਰੇ ਸੰਤੁਸ਼ਟੀ ਜਾਹਿਰ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸ ਸਮੇਂ ਕਾਲਜ ਵਿੱਚ ਆਰਟਸ ਵਿੱਚ +1, +2, ਬੀ.ਏ, ਐਮ.ਏ (ਪੰਜਾਬੀ), ਪ੍ਰੋਫੈਸ਼ਨਲ ਕੋਰਸਾਂ ਵਿੱਚ ਬੀ.ਸੀ.ਏ, ਬੀ.ਐਸ.ਸੀ (ਆਈ.ਟੀ), ਬੀ.ਐਸ.ਸੀ (ਫੈਸ਼ਨ ਡਿਜਾਈਨਿੰਗ), ਐਮ.ਐਸ.ਸੀ (ਆਈ.ਟੀ), ਬੀ.ਬੀ.ਏ, ਬੀ ਕਾਮ (ਰੈਗੂਲਰ ਤੇ ਆਨਰਜ਼), ਸਾਇੰਸ ਕੋਰਸਾਂ ਵਿੱਚ ਬੀ.ਐਸ.ਸੀ (ਨਾਨ ਮੈਡੀਕਲ), ਬੀ.ਐਸ.ਸੀ ਇਕਨਾਮਿਕਸ, ਬੀ.ਐਸ.ਸੀ (ਕੰਪਿਊਟਰ ਸਾਇੰਸ) ਅਤੇ ਡਿਪਲੋਮਾ ਕੋਰਸਾਂ ਵਿੱਚ ਪੀ.ਜੀ.ਡੀ.ਸੀ.ਏ, ਡੀ.ਸੀ.ਏ. ਡੀ.ਐਸ.ਟੀ , ਆਰ.ਏ.ਸੀ, ਇਲੈਕਟ੍ਰੀਸ਼ਨ, ਵਿਸ਼ਿਆਂ ਦੀ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਦਾਇਤਾਂ ਅਨੁਸਾਰ +1 ਅਤੇ +2 ਦੀਆਂ ਬਕਾਇਦਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਬਿਨਾਂ ਆਰਟਸ, ਕਾਮਰਸ, ਸਾਇੰਸ ਅਤੇ ਕੰਪਿਊਟਰ ਵਿਸ਼ਿਆਂ ਦੀਆਂ ਫ੍ਰੀ ਕੋਚਿੰਗ ਕਲਾਸਾਂ ਚੱਲ ਰਹੀਆਂ ਹਨ। ਜਿਸ ਦਾ ਇਲਾਕੇ ਦੇ ਵਿਦਿਆਰਥੀ ਭਰਪੂਰ ਲਾਭ ਉਠਾ ਰਹੇ ਹਨ। ਇਸ ਮੌਕੇ ਪ੍ਰੋ. ਅਮਰਜੀਤ ਸਿੰਘ, ਡਾ. ਪੰਕਜ ਪਟਿਆਲ, ਪ੍ਰੋ.ਰਹਿਤ ਸ਼ਰਮਾ, ਪ੍ਰੋ. ਕੁਲਬੀਰ ਸਿੰਘ, ਪ੍ਰੋ. ਜਤਿੰਦਰ ਸਿੰਘ ਸਿੱਧੂ, ਪ੍ਰੋ. ਕਵਲਜੀਤ ਕੌਰ, ਪ੍ਰੋ.ਜਗਜੀਤ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਹਰਮੀਤ ਕੌਰ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਰਾਜਬੀਰ ਕੌਰ ਅਤੇ ਸ੍ਰ. ਗੁਰਮੀਤ ਸਿੰਘ ਆਦਿ ਹਾਜ਼ਰ ਸਨ।


Comments