ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਵਿਦਿਆਰਥੀ ਯੁਵਕ-ਸੇਵਾਵਾਂ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਅੰਤਰ-ਰਾਜੀ ਦੌਰੇ ਤੋਂ ਵਾਪਸ ਪਰਤੇ ਹਨ। ਇਸ ਮੌਕੇ ਜਾਣਕਾਰੀ ਦਿੰਦਆਂ ਕਾਲਜ ਪ੍ਰਿੰਸੀਪਲ ਡਾ.ਸੁਰਿੰਦਰ ਬੰਗੜ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਵੱਖ-ਵੱਖ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਵਾਲੀਆਂ ਥਾਵਾਂ ਦੀ ਸੈਰ ਬਹੁਤ ਮਹੱਤਵਪੂਰਨ ਹੈ। ਇਸ ਨਾਲ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਵਿਹਾਰਕ ਪੱਖ ਦਾ ਅਨੁਭਵ ਹੁੰਦਾ ਹੈ ਅਤੇ ਉਹਨਾਂ ਦੀ ਸ਼ਖਸੀਅਤ ਨਿੱਖਰਦੀ ਹੈ। ਵਰਣਨਯੋਗ ਹੈ ਕਿ ਯੁਵਕ-ਸੇਵਾਵਾਂ ਵਿਭਾਗ, ਤਰਨ ਤਾਰਨ ਦੇ ਡਿਪਟੀ ਡਾਇਰੈਕਟਰ ਕੈਪਟਨ ਇੰਦਰਜੀਤ ਸਿੰਘ ਧਾਮੀ, ਪ੍ਰੋ.ਜਸਦੀਪ ਸਿੰਘ, ਪ੍ਰੋ.ਰੌਬਿਨ ਸ਼ਰਮਾ, ਪ੍ਰੋ.ਵਰਿੰਦਰ ਕੌਰ ਅਤੇ ਪ੍ਰੋ. ਸੁਮਿਤ ਕਰਵਲ ਦੀ ਅਗਵਾਈ ਹੇਠ ਸੱਠ੍ਹ ਵਿਦਿਆਰਥੀ ਦਿੱਲੀ, ਆਗਰਾ, ਫਤਿਹਪੁਰ ਸੀਕਰੀ, ਗਵਾਲੀਅਰ, ਜੈਪੁਰ, ਨਰੈਣਾ ਅਤੇ ਅਜਮੇਰ ਆਦਿ ਸ਼ਹਿਰਾਂ ਵਿੱਚ ਇਤਿਹਾਸਕ ਮਹੱਤਵ ਵਾਲੀਆਂ ਥਾਵਾਂ ਦੇਖ ਕੇ ਆਏ ਹਨ। ਕਾਲਜ ਕੈਂਪਸ ਪਹੁੰਚਣ 'ਤੇ ਇਹਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰੋ. ਦਿਲਬਾਗ ਸਿੰਘ, ਡਾ. ਕੁਲਦੀਪ ਸਿੰਘ, ਪ੍ਰੋ. ਸਰਤਾਜ ਸਿੰਘ ਛੀਨਾ, ਡਾ.ਕੰਵਲਜੀਤ ਸਿੰਘ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।
Comments
Post a Comment